ਕਿਤੋਂ ਆਜਾ

ਮਨ ਨਿਤ ਹੀ
ਤੇਰੇ ਪਿੰਡ ਦੀ ਜੂਹ ਤੇ ਜਾ ਖਡ਼ਦਾ
ਗ਼ੁਲਾਬੀ ਸੂਟ ਪਾ ਕੇ
ਬੰਨੇ ਕੰਡਿਆਂ ਤੇ ਫ਼ਿਰੇ ਲੱਭਦਾ

ਬੁਲਾਂ ਤੇ ਤੇਰਾ ਨਾਂ
ਸਾਹਾਂ ਵਾਂਗ ਆਉਂਦਾ ਜਾਂਦਾ
ਸੁਣ ਨਾ ਲਵੇ ਕੋਈ
ਦਿਲ਼ ਰਹਿੰਦਾ ਡਰਦਾ

ਇਸੇ ਆਸ ਤੇ ਜ਼ੁਬਾਨ
ਤੈਨੂਂੰ ਰਹਿੰਦੀ ਜਪਦੀ
ਖ਼ੌਰੇ ਪਹੁੰਚ ਜਾਏ ਦਿਲ ਦਾ ਸੁਨੇਹਾ
ਬਰੰਗ ਖ਼ਤ ਵਰਗਾ

ਅੱਖਾਂ ਲੱਭਦੀਆਂ ਨੇ ਤੈਨੂਂੰ
ਕੰਨ ਸੁੰਨੇ ਸਾਡੇ ਹੋ ਗਏ
ਹਵਾ ਦੇ ਬੁਲੇ ਵਾਂਗ
ਕਿਤੋਂ ਆਜਾ ਸੋਹਣਿਆਂ
ਤੈਥੋਂ ਬਿਨ ਸਾਡਾ ਹੁਣ ਨਹੀਓਂ ਸਰਦਾ

Leave a comment