ਅਣਗੌਲੇ

ਪਤਾ ਨੀ ਕੀ ਲੱਭਦੀ ਰਹਿੰਦੀ ਹੈ ਉਹ
ਪੱਤਿਆਂ ਦੀਆਂ ਝੀਤਾਂ ਚੋਂ ਆਉਂਦੀ ਧੁੱਪ ਚੋਂ
ਸੁੱਕੇ ਘਾਹ ਤੇ ਅਣਗੌਲੇ ਜਿਹੇ ਨਿੱਕੇ ਨਿੱਕੇ ਪੱਤਿਆਂ ਚੋਂ
ਸ਼ਾਇਦ ਆਪਣੇ ਜਿਹੇ ਅਣਗੌਲਿਆਂ ਦਾ ਸਾਥ
ਜਿਹੜੇ ਹੈ ਤਾਂ ਸਹੀ, ਪਰ ਜਿਹਨਾਂ ਦੇ ਹੋਣ ਨਾ ਹੋਣ ਨਾਲ ਕਿਸੇ ਨੂੰ ਕੋਈ ਫ਼ਰਕ ਨੀ ਪੈਂਦਾ
ਜਿਹੇ ਹੋਏ, ਜਿਹੇ ਨਾ ਹੋਏ
ਪਰ ਉਹ ਹਰ ਕਿਸੇ ਨੂੰ ਨਜ਼ਰ ਵੀ ਤਾਂ ਨਹੀਂ ਆਉਂਦੇ
ਉਹ ਵੀ ਤਾਂ ਕਿਸੇ ਖ਼ਾਸ ਨਜ਼ਰ ਨੂੰ ਹੀ ਉਡੀਕਦੇ ਹਨ
ਜਦ ਸਾਰੇ ਹੋਰ ਕਿੰਨਾ ਕੁੱਝ ਦੇਖ ਰਹੇ ਹੁੰਦੇ ਨੇ
ਉਹ ਇੱਦਾਂ ਦੇ ਘਾਹ ਫੂਸ ਜਿਹੇ ਚ ਉਲਝ ਜਾਂਦੀ ਹੈ
ਸ਼ਾਇਦ ਉਸ ਨਾਲ ਵੀ ਇਹੀ ਕਹਾਣੀ ਐ
ਥੋੜ ਹੈ ਉਸ ਨੂੰ ਲੱਭਣ ਵਾਲੀਆਂ ਨਜ਼ਰਾਂ ਦੀ
ਉਸ ਨੂੰ ਸਮਝਣ ਵਾਲੇ ਦਿਲਾਂ ਦੀ
ਉਹ ਵੀ ਤਾਂ ਹਰ ਕਿਸੇ ਨੂੰ ਨਜ਼ਰ ਨੀ ਆਉਣਾ ਚਾਹੁੰਦੀ

Leave a comment