ਸਵਾਲ ਜਵਾਬ

ਮੈਂ ਮਸ਼ਹੂਰ ਹੋਣ ਦੀ ਸ਼ੈ ਨਹੀਂ
ਮੈਂ ਹੌਲ਼ੀ ਹੌਲ਼ੀ ਰਚਦੀ ਹਾਂ
ਮੈਂ ਹੜ ਵਾਂਗੂੰ ਕਦੇ ਨਹੀਂ ਆਉਂਦੀ
ਮੈਂ ਤਿਪ ਤਿਪ ਕਰਕੇ ਵਸਦੀ ਹਾਂ
ਮੈਂ ਝਟਪਟ ਕਿਸੇ ਨੂਂੰ ਭਾਉਂਦੀ ਨਾ
ਮੈਂ ਚਕਾਚੌਂਧ ਨਹੀਂ ਅੱਖਾਂ ਲਈ
ਮੈਂ ਦਿਲ ਦੇ ਵਿਚ ਘਰ ਕਰਦੀ ਹਾਂ
ਇੱਕ ਸ਼ਾਂਤ ਵਹਿਣ ਦੇ ਵਹਿਣ ਜਿਹੀ
ਮੇਰੇ ਨੈਣ ਨਹੀਂ ਮਿਰਗਾਂ ਵਰਗੇ
ਨਾ ਸੋਹਣੀ ਹਾਂ ਪਰੀਆਂ ਵਰਗੀ
ਮੈਨੂੰ ਅੱਖਾਂ ਚ ਵਸਣਾ ਨਹੀਂ ਆਉਂਦਾ
ਮੈਂ ਦਿਲਾਂ ਦੇ ਰਸਤੇ ਟੋਹਣੀ ਆਂ
ਮੈਥੋਂ ਹਾਂਜੀ ਹਾਂਜੀ ਨਹੀਂ ਕਹਿ ਹੁਂੰਦਾ
ਜਣੇ ਖਣੇ ਨਾਲ਼ ਮੱਥਾ ਲੌਨੀ ਆਂ
ਚੁਪ ਵੀ ਹਾਂ ਮੈਂ ਅੰਤਾਂ ਦੀ
ਕੰਧਾਂ ਨਾਲ਼ ਬਾਤਾਂ ਪੌਨੀ ਆਂ
ਮੈਂ ਕਿਸੇ ਢਾਂਚੇ ਵਿਚ ਨਹੀਂ ਢਲ ਸਕਦੀ
ਆਪਣੇ ਰਾਹ ਆਪ ਬਣਾਉਨੀ ਆਂ
ਮੇਰੇ ਹੱਥ ਬੜੇ ਭੱਦੇ ਲਗਦੇ ਨੇ
ਨਾ ਓਹ ਸੋਹਲ ਜਿਹੀ ਕੁੜੀ ਦੇ ਨੇ
ਇਹਨਾਂ ਦਾਤੀਆਂ ਰੰਬੇ ਹੰਡਾਏ ਨੇ
ਇਹਨਾਂ ਗੋਹੇ ਨਾਲ਼ ਵਿਹੜੇ ਲਿਪੇ ਨੇ
ਸਾਰੀ ਉਮਰ ਇਹਨਾਂ ਨੂਂੰ ਛੁਪਾਇਆ ਐ
ਰੱਬ ਨਾਲ਼ ਵੀ ਗ਼ਿਲਾ ਕਮਾਇਆ ਐ
ਜਿਵੇਂ ਮੋਰ ਵੇਖੇ ਆਪਣੇ ਪੈਰਾਂ ਵੱਲ
 ਇਹਨਾਂ ਨੂਂੰ ਦੇਖ਼ ਮੈਂ ਹੰਝੂ ਵਹਾਉਨੀ ਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਵੀ ਹੁਂੰਦੀ ਜੇ ਹੂਰਾਂ ਵਰਗੀ
ਹੁਸਨਾਂ ਦੀ ਪੱਟੀ ਦੁਨੀਆ ਵਿਚ
ਮੇਰੀ ਕਦਰ ਵੀ ਹੁਂੰਦੀ ਕਹਿਰ ਜਿਹੀ
ਫ਼ਿਰ ਇਹ ਸੋਚ ਕੇ ਹੀ ਸਬਰ ਕਰਾਂ
ਮੇਰੀਆਂ ਮੁਹੱਬਤਾਂ ਨਹੀਂ ਅੱਖ ਦਾ ਝੌਲਾ
ਮੈਂ ਜਿਸਮਾਂ ਦੇ ਖੇਡ ਨਹੀਂ ਖੇਡੇ
ਮੈਂ ਰੂਹਾਂ ਦੇ ਵਣਜ ਕਮੌਨੀ ਆਂ ©
Advertisements

2 thoughts on “ਸਵਾਲ ਜਵਾਬ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s