ਸੂਰਜ

ਚੜ੍ਹਦਾ ਰੋਜ਼ ਐ
ਤੇ ਲਹਿੰਦਾ ਵੀ ਰੋਜ਼
ਦਿਲ ਪਰ ਦੇਖ਼ ਦੇਖ਼ ਨਾ ਭਰਦਾ
ਕੀ ਆਖਾਂ ਹੁਣ ਕੁਝ ਹੋਰ

ਸੂਰਜ ਓਹਦਾ ਨਾਂ ਸੀ ਰੱਖਿਆ
ਜਦੋਂ ਜੰਮਿਆ ਸੀ ਕਾਇਨਾਤ ਦੇ ਵਿਹੜੇ
ਧਰਤੀ ਨਾਲ਼ ਓਹਨੇ ਇਸ਼੍ਕ ਕਮਾਇਆ
ਲੌਂਦਾ ਦਿਨੇ ਰਾਤ ਓਹਦੇ ਗੇੜੇ

ਗੁਸਾ ਓਹਦੇ ਨੱਕ ਤੇ ਧਰਿਆ
ਮੱਚਦਾ ਸਿਖ਼ਰ ਦੁਪਹਿਰੇ
ਧਰਤੀ ਨੂਂੰ ਵੀ ਵੱਟ ਚੜ੍ਹ ਗਿਆ
ਰਹਿਣਾ ਪੈ ਗਿਆ ਕੱਲੇ ਕਹਿਰੇ

ਪਿਆਰ ਦਿਲਾਂ ਵਿਚ ਲੈ ਕੇ ਬੈਠਾ
ਚੜ੍ਹ ਗਿਆ ਆਕੜ ਦੇ ਹੱਥੀਂ
ਨਾ ਓਹ ਕੁਝ ਬੋਲੇ, ਨਾ ਓਹ ਕੁਝ ਕਹਿੰਦੀ
ਪਰ ਯਾਦ ਨਾ ਛੱਡਦੀ ਦਿਲਾਂ ਦੇ ਖਹਿੜੇ

ਬੱਦਲਾਂ ਦੇ ਓਹਲਿਓਂ ਤੱਕਦਾ ਰਹਿੰਦਾ
ਵਾ ਪੱਛੋਂ ਦੀ ਬਣ ਬਣ ਆਉਂਦਾ
ਬਿਨ ਤੱਕੇ ਓਹਨੂਂੰ ਰਹਿ ਨੀ ਸਕਦਾ
ਚੰਨ ਦੇ ਭੇਸ ਚ ਰਾਤੀਂ ਆਉਂਦਾ ©

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s