ਮੰਗੋ

ਮੰਗੋ
ਅੱਜ ਜਦ ਓਹਨੇ ਮਾਂ ਨੂਂੰ ਫ਼ੋਨ ਕੀਤਾ ਤਾਂ ਮਾਂ ਨੇ ਦੱਸਿਆ ਕਿ ਗਾਂ ਸੂ ਪਈ ਤੇ ਵੱਛਾ ਦਿਤਾ ਐ..ਇਹ ਸੁਣ ਕੇ ਉਸਦੀ ਬਚਪਨ ਦੀ ਯਾਦ ਤਾਜ਼ਾ ਹੋ ਗਈ

ਜਦ ਦੋਵੇਂ ਭੈਣ ਭਰਾ ਗੇਟ ਦੇ ਅੰਦਰ ਵੜੇ ਤਾਂ ਅਜੇ ਬਸਤੇ ਮੋਢਿਆਂ ਉੱਤੇ ਹੀ ਸੀ ਜਦੋਂ ਮਾਂ ਨੇ ਚਾਅ ਨਾਲ਼ ਦੱਸਿਆ, ਜਿੰਦੇ ਮੱਝ ਸੂ ਪਈ ਆਪਣੀ , ਕੱਟੀ ਦਿਤੀ ਐ

ਦੋਵੇਂ ਭੈਣ ਭਰਾ ਨੂਂੰ ਜਿਵੇਂ ਚਾਅ ਚੜ੍ਹ ਗਿਆ
ਕੱਟੇ ਬੱਛੂਆਂ ਨਾਲ਼ ਖੇਡਣ ਦਾ ਚਾਅ
ਦੁਧ ਮਖਣੀ ਦੀਆਂ ਬਰਕਤਾਂ; ਓਹਨੇ ਫਟਾ ਫਟ ਬਸਤਾ ਮੋਢੇ ਤੋਂ ਲਾਹ ਕੇ ਰੱਖਿਆ

ਤੇ ਉਸ ਨੂਂੰ ਕਾਹਲ਼ੀ ਪਈ ਕੀ ਝੱਟ ਜਾ ਕੇ ਕੱਟੀ ਨੂਂੰ ਦੇਖੇ

ਕੀ ਕਿਹੋ ਜਿਹੀ ਐ

ਸਾਰੀ ਕਾਲੀ ਕਿ ਡੱਬ ਖੜੱਬੀ

ਕਿ ਬੱਸ ਸਿਰ ਤੇ ਫ਼ੁਲ ਐ

ਮਾਂ ਨੇ ਕਿਹਾ ਕੱਪੜੇ ਬਦਲੋ ਪਹਿਲਾਂ ਫਿਰ ਜਾਇਓ ਦੇਖਣ

ਓਹਦਾ ਘਰ ਦੇ ਕੱਪੜੇ ਪੌਣ ਨੂਂੰ ਜੀ ਨਾ ਕੀਤਾ

ਇੰਨੇ ਦਿਨਾਂ ਦੀ
ਸਗੋਂ ਮਹੀਨਿਆਂ ਦੀ ਉਡੀਕ ਤੋਂ ਬਾਦ ਮੱਝ ਸੂਈ

ਤੇ ਖੇਡਣ ਲਈ, ਮੂੰਹ ਚ ਉਂਗਲਾਂ ਪਾਉਣ ਨੂਂੰ ਕੱਟੀ ਆਈ ਤਾਂ ਓਹ ਪੁਰਾਣੇ ਕੱਪੜੇ ਪਾ ਕੇ

ਓਹਨੂੰ ਪਹਿਲੀ ਵਾਰ ਮਿਲਣ ਜਾਂਦੀ
ਨਾ !

ਮੰਮੀ, ਮੈਂ ਭਾਜੀ ਦੇ ਵਿਆਹ ਵਾਲਾ ਸੂਟ ਪਾ ਲਵਾਂ ਚਾਚੇ ਦੇ ਮੁੰਡੇ ਦੇ ਵਿਆਹ ਤੇ ਜਿਹੜਾ ਡੀਚਾਈਨਾ ਦਾ ਸੂਟ ਲੈ ਕੇ ਦਿਤਾ ਸੀ ਚਾਚੀ ਨੇ
ਮਾਂ ਵੀ ਓਦਣ ਖ਼ੁਸ਼ ਸੀ

ਝੱਟ ਮੰਨ ਗਈ
ਸੋਹਣਾ ਸੂਟ ਪਾ ਕੇ ਪਹੁੰਚ ਗਈ ਕੱਟੀ ਦੇਖਣ

ਓਹਨੂੰ ਵੇਖ ਵੇਖ
ਓਹਦੇ ਕਾਲੇ  ਸ਼ਾਹ ਚਮਕਦੇ ਵਾਲਾਂ ਤੇ ਹੱਥ ਫ਼ੇਰ ਫ਼ੇਰ ਨ ਥੱਕੇ
ਮੰਮੀ ਇਹਦਾ ਨਾਂ ਕੀ ਰੱਖਣਾ ਆਪਾਂ ਮਾਂ ਨੇ ਵੀ ਕੱਟੀ ਨੂਂੰ ਮੱਝ ਥਲੋਂ ਖਿਚਦੀ ਨੇ
ਨੇੜੇ ਹੀ ਗੱਡੇ ਖੁੰਡ ਨਾਲ਼ ਬੰਨਦਿਆਂ
ਤੇ ਓਹਦੀ ਪਿਠ ਤੇ ਹੱਥ ਫ਼ੇਰ ਕੇ ਪੁਚਕਾਰਦਿਆਂ ਕਿਹਾ
ਮੰਗਲ ਦੇ  ਦਿਨ ਆਈ ਆ

ਨਾਂ ਰੱਖਾਂਗੇ ਮੰਗੋ
ਮੰਮੀ ਜੇ ਕੱਲ ਨੂਂੰ ਸੂੰਦੀ ਮੱਝ, ਫ਼ਿਰ ?

ਮਾਂ ਨੇ ਮੱਝ ਦੀ ਖੁਰਲੀ ਚ ਹੱਥ ਮਾਰਦਿਆਂ ਕਿਹਾ
ਫ਼ਿਰ ਨਾਂ ਰੱਖਣਾ ਸੀ ਬੁਧੋ
ਜੇ ਵੀਰ ਨੂਂੰ ਆਉਂਦੀ ਤਾਂ ਵੀਰੋ
ਅੱਗੇ ਏਦਾਂ ਹੀ ਨਾਂ ਰਖਦੇ ਹੁੰਦੇ ਸੀ
ਕਟੜੂ ਬਛੜੂਆਂ ਦੇ

ਮਾਂ ਬੌਲੀ ਦੀ ਬਾਲਟੀ ਘਰ ਰੱਖ ਕੇ ਆਈ ਤਾਂ ਓਹਦੇ ਹੱਥ ਵਿਚ ਲਾਲ ਰੰਗ ਦੀ ਉੰਨ ਸੀ
ਉਨ ਦੇ ਫ਼ੁਲ ਬਣਾ ਕੇ

ਮਾਂ ਨੇ ਕੱਟੀ ਨੇ ਕੰਨ ਬਿਨ ਕੇ
ਓਹ ਲਾਲ ਬੁੰਦੇ ਪਾ ਦਿਤੇ
ਮੰਮੀ ਇਹਦੇ ਕੰਨ ਦੁਖਦੇ ਹੋਣੇ, ਹਨਾ

ਮਾਂ ਨੇ ਪਿਆਰ ਨਾਲ਼ ਫ਼ਿਰ ਪੁਚਕਾਰਦਿਆਂ ਕਿਹਾ
ਸਰੋਂ ਦਾ ਤੇਲ ਲਾ ਦੇਣਾ ਮੰਗੋ ਦੇ ਕੰਨਾ ਨੂਂੰ ਪੱਕ ਜਾਣੇ ਦੋਂ ਚਹੁੰ ਦਿਨਾਂ ਚ

ਓਹਦੀ ਚਿੰਤਾ ਘਟੀ
ਮੰਗੋ ਦੇ ਕਾਲੇ ਕੰਨਾਂ ਚ
ਲਾਲ ਸੂਹੇ ਬੁੰਦੇ ਚਮਕਾਂ ਮਾਰਦੇ ਸੀ
ਤੇ ਅੱਜ ਤੱਕ ਇਹ ਸੋਹਣੀ ਯਾਦ
ਕਿਸੇ ਵੀ ਕੱਟੀ ਬੱਛੀ ਨੂਂੰ ਦੇਖ਼ ਕੇ
ਓਹਦੇ ਦਿਲ ਵਿਚ ਚਾਵਾਂ ਦੇ ਚਮਕਾਰੇ ਮਾਰਦੀ ਐ © Navneet Kaur Virk

Advertisements

4 thoughts on “ਮੰਗੋ

  1. ਸਾਡੀ ਗਾਂ ਵੀ ਸੂਈ ਹਫਤਾ ਕੁ ਹੋ ਗਿਆ, ਬੜੇ ਖੁਸ਼ ਸਾਂ ਕਿ ਘਰੇ ਵੱਛੀ ਆਈ ਤੇ ਨਾਲੇ ਦੁੱਧ, ਮੇਰਾ ਬੇਟਾ ਤੇ ਭਤੀਜਾ ਛਾਲਾਂ ਮਾਰਦੇ ਜਾਂਦੇ ਨੇ ਵੱਛੀ ਨੂੰ ਮਿਲਣ, ਪਰ ਗਾਂ ਬਿਮਾਰ ਹੋ ਗਈ ਵਿਚਾਰੀ ਮਰਨ ਕਿਨਾਰੇ ਪਈ ਆ, ਇੱਕ ਮਾਂ ਦਾ ਆਪਣੇ ਦੁੱਧ ਪੀਂਦੇ ਬੱਚੇ ਨੂੰ ਛੱਡ ਕੇ ਤੁਰ ਜਾਣਾ—- ਸੋਚ ਕੇ ਹੀ ਡਰ ਜੇਹਾ ਲਗਦਾ।

    ਆਪਦੀ ਕਹਾਣੀ ਬਹੁਤ ਸੋਹਣੀ ਹੈ ਨਵਨੀਤ ।

    Like

    1. ਰੱਬ ਕਰੇ ਤੁਹਾਡੀ ਗਾਂ ਤੇ ਸਾਰਿਆਂ ਦੇ ਪਸ਼ੂ ਤੰਦਰੁਸਤ ਰਹਿਣ ਖੁਸ਼ੀ ਹੋਈ ਕੀ ਕਹਾਣੀ ਦਿਲਾਂ ਤੱਕ ਪਹੁੰਚ ਰਹੀ ਐ 😇

      Liked by 1 person

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s