ਮੌਸਮ

ਮਟਮੈਲੇ ਜਿਹੇ ਰੂੰ ਦੇ ਫੰਬੇ
ਅੰਬਰ ਤੇ ਡਬ ਖੜੱਬੇ ਜਿਹੇ
ਕਬੂਤਰਾਂ ਵਾਂਗ ਉਡੱਣ ਲੱਗੇ
ਹਵਾ ਦਰਖ਼ਤਾਂ ਦੇ ਪੱਤਿਆਂ ਨੂਂੰ
ਛੂਹ ਛੂਹ ਕੇ ਜਾਣ ਲੱਗੀ
ਤਾਂ ਦਿਲ ਹੱਥ ਛੁਡਾ ਕੇ ਅੜੀਆਂ ਕਰਨ ਲੱਗਾ
ਮੈਨੂੰ ਵੀ ਉੱਡ ਜਾਣ ਦੇ ਸੱਜਣਾ ਦੇ ਦੇਸ
ਮੈਂ ਇੱਥੇ ਨਹੀਂ ਰਹਿਣਾ
ਬੜੇ ਔਖੇ ਚਿਤ ਨਾਲ਼
ਇੱਕ ਇੱਟ ਧਰ ਦਿਤੀ
ਕਮਬਖ਼ਤ ਦੀਆਂ ਰੀਝਾਂ ਉੱਤੇ

ਹਵਾ ਥੋੜੀ ਸ਼ਾਂਤ ਹੋਈ
ਰੋਜ਼ੀ ਰੋਟੀ ਦੇ ਸਾਧਨ ਜੋੜ ਕੇ ਘਰ ਆਈ
ਤੇ ਅਜੇ ਘਰ ਪੈਰ ਹੀ ਪਾਇਆ ਸੀ
ਤਾਂ ਮੌਸਮ ਨੂਂੰ ਪਤਾ ਨੀ ਇੱਕਦਮ ਕੀ ਖ਼ੁਮਾਰੀ ਚੜ੍ਹ ਗਈ
ਬਿਜਲੀ ਇੰਝ ਬੱਦਲਾਂ ਚੋਂ ਨਿਕਲ ਨਿਕਲ ਆਵੇ
ਲਿਸ਼ਕ ਲਿਸ਼ਕ ਕੇ ਦੁਹਾਈਆਂ ਪਾਵੇ
ਜਿਵੇਂ ਕਿਸੇ ਮੁਹੱਬਤ ਵਿਚ ਪਾਗ਼ਲ ਦਾ ਦਿਲ
ਆਪਣੇ ਮੀਲਾਂ ਦੂਰ ਬੈਠੇ ਸੱਜਣ ਨੂਂੰ ਮਿਲਣ ਲਈ
ਸੀਨੇ ਚੋਂ ਨਿਕਲ ਨਿਕਲ ਜਾਂਦਾ ਹੈ
ਉਸਦੀ ਇੱਕ ਝਾਤ ਲਈ ਬਗਾਵਤ ਕਰਦਾ ਹੈ

ਉੱਤੋਂ ਮੀਂਹ ਦਾ ਜ਼ੋਰ
ਜਿਵੇਂ ਦਹਾੜਾਂ ਮਾਰ ਮਾਰ ਕੇ
ਦਿਲ ਜ਼ਾਰ ਜ਼ਾਰ ਰੋਂਦਾ ਹੈ
ਜਦ ਕਿਸੇ ਪਾਸੇ ਵਾਹ ਨੀ ਚਲਦੀ

ਤੇ ਤੇਜ਼ ਝੜੀ ਲੌਣ ਤੋਂ ਬਾਦ
ਮਿਠੀਆਂ ਮਿਠੀਆਂ ਕਣੀਆਂ ਵਿਚ ਬਦਲ ਜਾਂਦਾ ਹੈ
ਜਿਵੇਂ ਉੱਚੀ ਉੱਚੀ ਰੋ ਕੇ ਕੋਈ
ਹੌਕੇ ਭਰਦਾ ਭਰਦਾ
ਥੱਕ ਕੇ ਸੌਣ ਲਗਦਾ ਹੈ
ਤੇ ਓਹ ਗਿਲੀਆਂ ਅੱਖਾਂ ਵਿਚ
ਝੂਠੇ ਸੁਫ਼ਨਿਆਂ ਦੇ ਰੰਗ ਭਰਨ ਲੱਗਦੀ ਹੈ
ਉਸਦਾ ਹੱਥ ਉਸਦੇ ਮਹਿਬੂਬ ਦੇ ਹੱਥ ਵਿਚ ਹੈ
ਮਿਠੀ ਨੋਕ ਝੋਕ ਕਰਦੇ
ਹਲਕੀਆਂ ਹਲਕੀਆਂ ਕਿਣੀਆਂ ਚ ਭਿਜਦੇ

ਓਹ ਹੌਲੇ ਹੌਲੇ ਕਦਮਾਂ ਨਾਲ਼ ਤੁਰੇ ਜਾ ਰਹੇ ਹਨ
ਤੇ ਓਹ ਸੈਰ ਓਹਨਾ ਦੀ ਉਮਰ ਜਿਨੀ ਲੰਮੀ ਹੋ ਜਾਂਦੀ ਐ

ਸਵੇਰੇ ਉੱਠਦੀ ਐ ਤਾਂ ਅੱਖਾਂ ਦੇ ਕੋਏ ਭਰੇ ਹੋਏ ਹਨ
ਸਮੁੰਦਰੀ ਲੂਣ ਵਰਗੀ ਕਿਸੇ ਚੀਜ਼ ਨਾਲ਼
ਹੰਝੂ ਵੀ ਤਾਂ ਖਾਰੇ ਹੁੰਦੇ ਹਨ!!!

Advertisements

4 thoughts on “ਮੌਸਮ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s