ਨਿੰਮ ਦੇ ਪੱਤੇ

ਚੰਨਾ ਨਿੰਮ ਦੇ ਪੱਤੇ
ਜਿਵੇਂ ਅੰਬਰੋਂ ਫਰਿਸ਼ਤੇ ਲੱਥੇ
ਅੱਖਾਂ ਵਿਚ ਵਸਦੇ ਜਾਂਦੇ
ਜਿਵੇਂ ਕੋਈ ਗਹਿਣਾ ਮੁਟਿਆਰ ਦੇ ਮੱਥੇ

ਚੰਨਾ ਨਿੰਮ ਦੇ ਪੱਤੇ
ਸੋਹਣੇ ਵਕਤਾਂ ਦੇ ਪਰਛਾਵੇਂ ਕੋਈ ਕਰਮਾਂ ਵਾਲਾ ਬੈਠੇ
ਓਹਨਾਂ ਦਰਖਤਾਂ ਦੀ ਠੰਡੀ ਛਾਵੇਂ ਚੰਨਾ ਨਿੰਮ ਦੇ ਪੱਤੇ
ਤੇਰੀ ਮੇਰੀ ਪਿਆਰ ਕਹਾਣੀ
ਰਹੁ ਰੀਤਾਂ ਦੀ ਬਲੀ ਚੜ੍ਹ ਗਈ
ਰੁਲ਼ ਗਈ ਜਿੰਦ ਨਿਮਾਣੀ
ਚੰਨਾ ਨਿੰਮ ਦੇ ਪੱਤੇ
ਉਮਰਾਂ ਦਾ ਸਾਥ ਲੋੜਦੇ
ਕੌਣ ਸਮਝਾਵੇ ਇਹਨਾਂ ਨੂਂੰ
ਜੋ ਬੀਤੇ ਸਾਡੇ ਨਾਲ਼ ਭਾਣੇ
ਚੰਨਾ ਨਿੰਮ ਦੇ ਪੱਤੇ
ਤੇਰੇ ਮੂੰਹ ਨੂਂੰ ਤਰਸਦੇ ਰਹਿੰਦੇ
ਕੀ ਸਿਰਨਾਵਾਂ ਦਸਾਂ
ਕਿ ਹੁਣ ਸੱਜਣ ਕਿਥੇ ਰਹਿੰਦੇ
ਚੰਨਾ ਨਿੰਮ ਦੇ ਪੱਤੇ
ਕੰਨ ਲਾ ਸੁਣਦੇ ਰਹਿੰਦੇ
ਬਿੜਕ ਲੈਂਦੇ ਰਹਿਣ ਗਲ਼ੀ ਚੋਂ
ਤੇਰੇ ਬੋਲਾਂ ਨੂਂੰ ਤੜਫਦੇ ਰਹਿੰਦੇ

ਚੰਨਾ ਨਿੰਮ ਦੇ ਪੱਤੇ
ਮੈਨੂੰ ਪੁਛਦੇ ਸਵਾਲ ਅਵੱਲੇ
ਕਹਿੰਦੇ ਕੌਣ ਆਸਰਾ ਤੇਰਾ
ਕਿਵੇਂ ਜੀ ਹੋਵੇਗਾ ਕੱਲੇ

Advertisements

8 thoughts on “ਨਿੰਮ ਦੇ ਪੱਤੇ

   1. Greetings, Brain box. Sorry for late revert. Every time I read your poems or get a word from you, my smile gets broader and broader.
    I couldn’t devote time to read your poesy even, let alone writing.
    But thanks a million to spare time to msg. I’m, honestly, a huge fan of your writings. Please text me on 9256860454, if you find it fit.
    I’d like to get some of my writings critiqued from you.

    Liked by 1 person

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s