ਸ਼ਬਦਾਂ ਨੂਂੰ ਮੁਖ਼ਾਤਬ

on world poetry day 21st March

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਪਿਆਰ ਦੇ, ਇਜ਼ਹਾਰ ਦੇ
ਅੱਖਾਂ ਦੇ ਇੰਤਜ਼ਾਰ ਦੇ
ਇਕਰਾਰ ਦੇ, ਇਨਕਾਰ ਦੇ
ਬਿਨ ਮੌਸਮੋਂ ਆਈ ਬਹਾਰ ਦੇ

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਵਸਲ ਦੇ, ਜੁਦਾਈ ਦੇ
ਇੱਕ ਸ਼ਖ਼ਸ ਚ ਵੇਖੀ ਖ਼ੁਦਾਈ ਦੇ
ਜਿੰਦ ਯਾਦਾਂ ਵਿਚ ਗਵਾਈ ਦੇ
ਦਿਲ ਕਮਲ਼ੇ, ਅੰਨੇ, ਸ਼ੁਦਾਈ ਦੇ

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਸੱਚ ਦੀ ਨੇਕ ਕਮਾਈ ਦੇ
ਝੂਠੇ ਦੀ ਸ਼ਾਮਤ ਆਈ ਦੇ
ਬੇਗੁਨਾਹਾਂ ਦੀ ਰਿਹਾਈ ਦੇ
ਹਾਰਦੇ ਝੂਠ ਤੇ ਜਿਤਦੀ ਸੱਚਾਈ ਦੇ

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਮਿਟੀ ਦੇ, ਪਾਣੀ ਦੇ
ਸੋਨੇ ਵਰਗੀਆਂ ਫਸਲਾਂ ਦੇ
ਜੋ ਹੋ ਕੇ ਤੁਰ ਗਏ ਦੁਨੀਆ ਤੋਂ
ਅਤੇ ਔਣ ਵਾਲੀਆਂ ਨਸਲਾਂ ਦੇ

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਅਮੀਰ ਦੇ, ਗਰੀਬ ਦੇ
ਲਕੀਰਾਂ ਚ ਲਿਖੇ ਨਸੀਬ ਦੇ
ਮੀਲਾਂ ਦੂਰ ਜਿਹੜੇ ਜਾ ਕੇ ਵੱਸ ਗਏ
ਉਸ ਸੱਜਣ ਦਿਲ ਦੇ ਕਰੀਬ ਦੇ

ਤੁਸੀਂ ਲਿਖਵਾਉਣਾ ਮੇਰੇ ਤੋਂ ਸਾਰੇ ਰੰਗ
ਮਿਟੀ ਚ ਮਿਟੀ ਹੋਏ ਕਿਸਾਨ ਦੇ
ਤਾਨਾਸ਼ਹੀ ਦੇ ਝੁਕਦੇ ਗ਼ੁਮਾਨ ਦੇ
ਸਿਰੜ ਨਾਲ਼ ਜੋ ਸਦਾ ਹੀ ਹੋਣ ਹਾਸਿਲ
ਕੰਮ ਔਖੇ ਹੋਏ ਆਸਾਨ ਦੇ

Advertisements

5 thoughts on “ਸ਼ਬਦਾਂ ਨੂਂੰ ਮੁਖ਼ਾਤਬ

 1. Magnanimous!!! May you always keep in writing.
  May poetry stay an inseparable part of you.

  Your poetry always leave an indelible impression on reader’s mind.

  Thanks, Navneet Virk (An ultra consummate poet)

  Respect and reverence.

  Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s