ਔਰਤ ਤੇ ਮਰਦ

Jo ethe likh rahi haan oh bas ik pehlu ae, saara sach ni, jehda thoda sohna sach da tukda ae, bas oh ethe likh rahi haan.. baaki fir kade kise hor mauke…

ਮੈਂ ਕੋਈ intellectual ਤਾਂ ਨਹੀਂ ਤੇ ਨਾ ਮੈਂ ਅਜੇ google ਕੀਤਾ ਐ ਕਿ
woman day ਕਿਓਂ ਮਨਾਉਂਦੇ ਨੇ.. ਮੈਂ ਆਪਣੀ ਹੁਣ ਤੱਕ ਦੀ ਜਿੰਦਗੀ ਤੇ ਵੀ ਝਾਤ ਮਾਰਾਂ ਤਾਂ ਸਾਡੇ ਘਰ ਵਿਚ ਕਦੇ ਕੋਈ ਵਖਰੇਵਾਂ ਨੀ ਕੀਤਾ ਗਿਆ..ਕੁਟ ਸਾਰਿਆਂ ਨੂਂੰ ਪੈਂਦੀ ਸੀ ਬੱਸ ਕਾਰਣ ਵੱਖਰੇ ਵੱਖਰੇ ਹੁੰਦੇ ਸੀ😂
ਭਰਾ ਨੂਂੰ ਕੁਟ ਕਦੇ ਗਲ਼ੀਆਂ ਕੱਛ ਕੇ ਲੇਟ ਘਰੇ ਔਣ ਲਈ ਤੇ ਕਦੇ ਦੁਧ ਦਾ ਭਰਿਆ ਗਿਲਾਸ ਡੋਲ ਦੇਣ ਲਈ ਤੇ ਮੈਨੂੰ ਲੂਣਦਾਨੀ ਦੀ ਥਾਂ ਛਾਬਾ ਚੁਕ ਲਿਆਉਣ ਤੇ ਕਦੇ ਪੋਣੇ ਦੀ ਥਾਂ ਦਾਤੀ ਚੁਕ ਲਿਆਊਣ ਲਈ (ਮੈਂ ਬਚਪਨ ਤੋਂ ਹੀ ਕੋਈ ਆਪਣੀ ਸਿਰਜੀ ਸੁਫਨਿਆਂ ਦੀ ਦੁਨੀਆ ਵਿਚ ਰਹੀ ਹਾਂ, ਜਾਗਦੀ ਵੀ ਸੁਤੀ ਤੇ ਸੁਤੀ ਪਈ ਵੀ ਜਾਗਦੀ )
ਪਿੰਡ ਦੀ ਜਿੰਦਗੀ ਇਹੋ ਜਿਹੀ ਹੁਂੰਦੀ ਐ ਕੀ ਔਰਤਾਂ ਤੇ ਮਰਦ ਇਕੱਠੇ ਕੰਮ ਕਰਦੇ ਨੇ..ਸਵੇਰੇ ਉੱਠ ਕੇ ਡੰਗਰਾਂ ਨੂੰ ਪੱਠੇ ਪਾਉਣੇ, ਧਾਰ ਕੱਢਣੀ, ਡੰਗਰਾਂ ਨੂਂੰ ਨਵਾਉਣਾ ਧਵਾਉਣਾ, ਗੋਹਾ ਕੂੜਾ ਕਰਨਾ, ਪੱਠੇ ਵੱਡ ਕੇ ਲਿਆਉਣੇ, ਇਕੱਠੇ ਪੰਡ ਬੰਨਣੀ, ਪੱਠੇ ਕੁਤਰਨੇ ਇੱਕ ਨੇ ਗਾਲ਼ਾ ਦੇਣਾ ਦੂਜੇ ਨੇ ਮਛੀਨ ਚਲਾਉਣੀ, ਇਕੱਠਿਆਂ ਨੇ ਪੱਕੀ ਸਰੋਂ ਵੱਡਣੀ ਤੇ ਮੱਚਦੀ ਧੁਪ ਵਿਚ ਝਾੜਨੀ… ਰਸੋਈ ਦਾ ਕੰਮ ਜ਼ਰੂਰ ਔਰਤਾਂ ਕਰਦੀਆਂ ਸੀ ਪਰ ਚੱਠੂ ਵਿਚ ਮਸਾਲਾ ਕੁਟਣਾ, ਕੁਜੇ ਚ ਚਟਨੀ, ਲਸਣ ਛਿਲਣਾ, ਸਾਗ ਦੀਆਂ ਗੰਦਲਾਂ ਛਿਲਣਾ, ਇਹ ਸਾਰੇ ਕੰਮ ਮੁੰਡੇ ਤੇ ਘਰ ਦੇ ਮਰਦ ਵੀ ਕਰਦੇ ਸਨ
ਹਾਂ ਇਹ ਗੱਲ ਜ਼ਰੂਰ ਖਲਦੀ ਸੀ ਕੀ ਮੁੰਡੇ ਜਿਵੇਂ ਮਰਜ਼ੀ ਆਪਣੇ ਦੋਸਤਾਂ ਨਾਲ਼ ਘੁਮਣ ਜਾਣ ਪਰ ਕੁੜੀਆਂ ਨੂਂੰ ਇਸ ਤਰਾਂ ਕਿਤੇ ਜਾਣ ਤੇ ਰੋਕ ਹੁੰਦੀ ਸੀ..ਤੇ ਕਈ ਵਾਰੀ ਬੈਠਣ ਉੱਠਣ ਦੇ ਢੰਗ ਤੇ ਵੀ। ਤਾਂ ਮਨ ਵਿਚ ਸਵਾਲ ਉੱਠਦੇ ਸਨ ਤੇ ਗੁਸਾ ਆਉੰਦਾ ਸੀ

ਪਰ ਪੜਾਈ ਲਿਖਾਈ ਦੇ ਮੌਕੇ ਮੁੰਡੇ ਕੁੜੀਆਂ ਨੂਂੰ ਬਰਾਬਰ ਦੇ ਸਨ… ਵਿਆਹ ਸ਼ਾਦੀ ਦੇ ਟਾਈਮ ਤੇ ਕਈ ਵਾਰੀ ਰਿਸ਼ਤੇਦਾਰਾਂ ਤੇ ਸਮਾਜ ਕੀ ਕਹੇਗਾ ਵਰਗੇ ਜੁਮਲੇ ਦੱਸ ਕੇ ਕੁਝ ਰਿਸ਼ਤੇ ਕਰ ਦੇਣੇ ਗ਼ਲਤ ਲਗਦਾ ਸੀ ਤੇ ਲੱਗਦਾ ਹੈ
ਸਾਡੇ ਆਪਣੇ ਘਰ ਵੱਲ ਵੇਖਾਂ ਤਾਂ ਪੈਸੇ ਦੀ ਤੰਗੀ ਦੇ ਬਾਵਜੂਦ ਸੱਭ ਮੁੰਡੇ ਕੁੜੀਆਂ ਨੂਂੰ ਸਕੂਲ, ਕਾਲਿਜ ਪਡ਼ਨ ਲਈ ਭੇਜਿਆ ਗਿਆ, ਬਾਕੀ ਉਹਨਾਂ ਦੀ ਹਿੰਮਤ, ਘੱਟ ਨੰਬਰ ਔਣ ਤੇ ਕਿਸੇ ਨੂਂੰ ਖੁਦਕੁਸ਼ੀ ਕਰਨ ਦੀ ਵੀ ਲੋੜ ਨੀ ਸੀ, ਸਾਰਿਆਂ ਨੂਂੰ ਪਿਆਰ ਮਿਲਦਾ ਸੀ
Woman empowerment ਦੇ ਮਾਇਨੇ ਵੀ ਸ਼ਾਇਦ ਮੈਨੂਂੰ ਨਾ ਪਤਾ ਹੋਣ ਪਰ ਮੇਰੇ ਭਰਾ ਲਈ ਮੇਰਾ ਮਨ ਪਿਆਰ ਨਾਲ਼ ਭਰਿਆ ਹੋਇਆ ਐ, ਓਹ ਇਸ ਕਰਕੇ ਕੀ ਸਮਾਜ ਵਿਚ ਜੋ ਵੀ ਹਵਾ ਹੋਵੇ ਪਰ ਬਹੁਤ ਕੁਝ ਮੈਂ ਜੋ ਅੱਜ ਤੱਕ ਕਰ ਸਕੀ ਹਾਂ, ਓਹ ਭਾਂਵੇਂ ਮੈਂ ਕਰਦੀ ਹੀ, ਪਰ ਜਿੰਨੀ ਨਿਸ਼ਚਿਂਤ ਹੋ ਕੇ ਤੇ ਹੌਲੇ ਦਿਲ ਨਾਲ਼ ਕਰਦੀ ਹਾਂ ਉਂਝ ਸ਼ਾਇਦ ਨਾ ਕਰ ਸਕਦੀ ਜੇ ਓਹ ਸਹਿਜੇ ਹੀ ਨਾ ਕਹਿ ਦਿੰਦਾ ,ਕੀ ਇਹਦੇ ਚ ਕੀ ਐ, ਤੂੰ ਕਰ ਲੈ। (ਭਾਂਵੇਂ ਮੇਹਨਤ ਤਾਂ ਕਰਨੀ ਪਈ ਇਹ ਕਹਾਉਣ ਲਈ ਪਰ ਫ਼ਿਰ ਵੀ ਕੁਝ ਵੀ ਜੋ ਚਲਦਾ ਆ ਰਿਹਾ ਉਸ ਨੂਂੰ ਬਦਲਿਆ ਜਾਂ ਸਕਦਾ) ਕਿਓਂਕਿ ਉਸ ਨੂਂੰ ਮੇਰੇ ਤੇ ਵਿਸ਼ਵਾਸ ਸੀ.. ਇੱਕ ਮਰਦ ਦਾ ਔਰਤ ਦੀ capability ਵਾਲਾ ਵਿਸ਼ਵਾਸ ਨਹੀਂ, ਇੱਕ ਫੇਮਿਲੀ ਮੇਂਬਰ ਦਾ ਦੂਜੇ ਘਰ ਦੇ ਜੀ ਤੇ ਵਿਸ਼ਵਾਸ ਤੇ ਹੌਂਸਲਾ ਕੀ ਜੇ ਕੁਝ ਨਾ ਵੀ ਬਣ ਪਏ ਤਾਂ ਅਸੀਂ ਨਾਲ਼ ਹਾਂ… ਤੇ ਮੈਂ ਅਕਸਰ ਉਸ ਨੂਂੰ ਹੋਰਾਂ ਲਈ ਵੀ ਬੜੇ rational ਨਜ਼ਰੀਏ ਨਾਲ਼ ਗੱਲ ਕਰਦੇ ਵੇਖਦੀ ਹਾਂ। ਬਰਾਬਰੀ ਕੋਈ ਕਹਿਣ ਦੀ ਗੱਲ ਨੀ, ਇੱਕ ਜੀਣ ਦਾ ਤਰੀਕਾ ਹੈ
ਔਰਤ ਤੇ ਮਰਦ ਨੂਂੰ ਇੰਨੇ ਵੱਖ ਕਰਕੇ ਦੇਖਣ ਦੀ ਲੋੜ ਹੀ ਨਾ ਪਏ ਜੇ ਘਰ ਵਿਚ ਇੱਕ ਆਮ ਜਿਹਾ ਵਰਤਾਰਾ ਹੋਵੇ ਘਰ ਦੇ ਸਾਰੇ ਜੀਆਂ ਲਈ… ਘਰ ਤੋਂ ਹੀ ਸਾਰਾ ਕੁਝ ਸ਼ੁਰੂ ਹੁਂੰਦਾ ਐ, ਸਮਾਜ ਕੀ ਐ? ਬਹੁਤ ਸਾਰੇ ਘਰਾਂ ਦਾ ਇਕੱਠ ਹੀ ਤਾਂ ਹੈ
P.S. eh sirf ik pehlu ae, kahani da ik chota jeha sohna hissa samajh lao.

Advertisements

4 thoughts on “ਔਰਤ ਤੇ ਮਰਦ

   1. Keep on writing, Dame.
    Your work is really thought-provoking.
    I mean my every word.
    You, indeed, deserve a great deal of worthy comments.
    I look upto you for your intellect.
    Live long to inspire masses.
    Mother Earth needs people like you.

    Liked by 1 person

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s