ਨਵੀਆਂ ਕੁੰਬਲਾਂ ਤੇ ਪੁਰਾਣੇ ਸੱਕ

ਬਿਨਾ ਜਾਣ ਪਛਾਣ ਤੋਂ
ਜਦ ਲੋਕ ਆ ਕੇ ਖਿੜੇ ਮੱਥੇ ਮਿਲਦੇ ਨੇ
ਤੇ ਸੋਹਣੀਆਂ ਗੱਲਾਂ ਦੀ ਗਲਵਕੜੀ ਪਾ ਲੈਂਦੇ ਨੇ
ਤਾਂ ਮੈਂ ਸਾਹ ਰੋਕ ਕੇ
ਅਚੰਭੇ ਚ ਆਈ ਓਹਨਾ ਨੂਂੰ
ਇੱਕ ਟਕ ਤਕਦੀ ਰਹਿੰਦੀ ਹਾਂ
ਫ਼ਿਰ ਥੋੜਾ ਸਮਾਂ ਪਾ ਕੇ
ਓਹ ਆਮ ਲੋਕਾਂ ਵਾਂਗ ਹੋ ਜਾਂਦੇ ਨੇ
ਦੁਨੀਆਦਾਰੀ ਨਿਭਾਉਂਦੇ
ਚਿਹਰੇ ਤੇ ਚਿਹਰਾ ਚੜ੍ਹਾ ਕੇ
ਸਾਰੀ ਦੁਨੀਆ ਵਾਂਗ
ਮਜਬੂਰੀਆਂ ਦਾ ਮੁਕਟ ਲਗਾ ਕੇ
ਫ਼ਿਰ ਓਹਨਾ ਦੀ ਖਿਚ ਖ਼ਤਮ ਹੋਣ ਲੱਗਦੀ ਹੈ
ਕਿਓਂਕਿ ਛਲਾਵਾ ਥੋੜ ਚਿਰਾ ਹੀ ਹੋ ਸਕਦਾ ਹੈ
ਸਾਰੀ ਉਮਰ ਦਾ ਨਹੀਂ

ਸੋਚਦੀ ਹਾਂ ਨਵੇਂ ਨਵੇਂ ਦੋਸਤ ਤੇ ਰਿਸ਼ਤੇ
ਚੇਤਰ ਦੇ ਮਹੀਨੇ ਉੱਗਦੀਆਂ
ਨਵੀਆਂ ਕੁੰਬਲਾਂ ਵਰਗੇ ਹੁਂਦੇ ਨੇ
ਹਰੇ ਕਚੂਰ
ਜਿਹਨਾਂ ਤੋਂ ਨਜ਼ਰ ਹਟਾਉਣ ਨੂਂੰ ਮਨ ਨੀ ਕਰਦਾ
ਤੇ ਫ਼ਿਰ ਕੁਝ ਸਮੇਂ ਬਾਦ
ਜਿੰਦਗੀ ਦੀਆਂ ਅਸਲੀਅਤਾਂ
ਤੇ ਤਲਖ਼ੀਆਂ ਦਾ ਘੱਟਾ ਪੈ ਜਾਣ ਤੋਂ ਬਾਦ
ਓਹੀ ਫੁਲਾਂ ਵਰਗੇ ਦੋਸਤ ਸਖ਼ਤ ਹੋ ਜਾਂਦੇ ਨੇ
ਤੇ ਪੀਲੇ ਸੁਕੇ ਪੱਤਿਆਂ ਵਾਂਗ
ਓਹਨਾ ਦਾ ਪਿਆਰ ਝੜਨ ਲੱਗਦਾ ਹੈ
ਮੁੜ ਕਿਤੇ ਫ਼ਿਰ ਉੱਗਣ ਦੇ ਲਈ
ਚੇਤਰ ਦੇ ਮਹੀਨੇ ਫੁਟਦੀਆਂ ਕੁੰਬਲਾਂ ਬਣ ਕੇ

ਫਿਰ ਮੈਨੂੰ ੳਹ ਦਰਖ਼ਤਾਂ ਦੇ ਸੱਕ ਵਰਗੇ ਦੋਸਤ
ਹੋਰ ਵੀ ਪਿਆਰੇ ਲਗਦੇ ਨੇ
ਜਿਹੜੇ ਪੁਰਾਣੇ ਤਾਂ ਹੋ ਜਾਂਦੇ ਨੇ
ਤੇ ਖੁਰਦਰੇ ਵੀ
ਪਰ ਪੱਤਿਆਂ ਵਾਂਗ ਸਾਥ ਨੀ ਛੱਡਦੇ
ਤੇ ਸਦਾ ਗਲ਼ ਨਾਲ਼ ਲਾ ਕੇ ਰੱਖਦੇ ਨੇ

ਪਰ ਚੇਤਰ ਦੀਆਂ ਕੁੰਬਲਾਂ ਵੀ ਮੈਨੂੰ ਜਾਨੋ ਪਿਆਰੀਆਂ ਨੇ ©

Advertisements

5 thoughts on “ਨਵੀਆਂ ਕੁੰਬਲਾਂ ਤੇ ਪੁਰਾਣੇ ਸੱਕ

 1. I love to delve deeper in your writings always.
  Thanks to writers like you.
  You are the reason that language feels proud of itself; by getting used this way.
  Hats off. 👏🏻👏🏻👏🏻
  God speed. 👍🏻👍🏻👍🏻

  Liked by 1 person

  1. Sahil, feels great to be read and deciphered how it’s been written..I am very glad to have found a reader like you..thanks for all your blessings and words of encouragement 😇🤗

   Liked by 1 person

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s