ਮੈਂ ਦਿਲ ਹਾਂ, ਨਿਰਾ ਦਿਲ

ਮੈਂ ਦਿਲ ਹਾਂ ਨਿਰਾ ਦਿਲ

ਮੈਨੂੰ ਹੱਡ ਮਾਸ

ਅੱਖਾਂ ਨੱਕ ਕੰਨ ਨਹੀਂ

ਓਹਨਾਂ ਦੀ ਥਾਂ ਵੀ ਦਿਲ ਹੈ

ਮੈਂ ਧੜਕਣ ਹਾਂ

ਹਰ ਵੇਲੇ ਦੀ ਹਿਲਜੁਲ

ਕਦੇ ਸੌਂਦੀ ਨਹੀਂ

ਹਰ ਵੇਲੇ ਟਸ ਟਸ ਕਰਦੀ

ਇੱਕ ਪੀੜ ਹਾਂ ਇਕ ਛੱਲ

ਕਦੇ ਉੱਠਦੀ ਐ ਕਦੇ ਢਹਿੰਦੀ

ਮੈਂ ਇੱਕ ਰਾਹ ਹਾਂ

ਆਉਂਦੇ ਜਾਂਦਿਆਂ ਨੂਂੰ ਵੇਖੀ ਜਾਵਾਂ

ਰਾਹੀ ਕਿਤੋਂ ਦੇ ਕਿਤੇ ਪਹੁੰਚ ਗਏ

ਤੇ ਮੈਂ ੳੱਥੇ ਦੀ ੳੱਥੇ

ਖੜੀ ਖੜੋਤੀ ਰਹਿੰਦੀ

ਮੈਂ ਸਾਰੀ ਦੀ ਸਾਰੀ ਪਾਣੀ

ਹਰ ਵੇਲੇ ਵਹਿੰਦੀ ਅੱਖੀਆਂ ਵਿਚੋਂ

ਕਦੇ ਤੜਕੇ ਸਵੇਰੇ

ਤੇ ਕਦੇ ਰਾਤ ਰਹਿੰਦੀ

ਮੈਂ ਸੋਹਣੀ ਹਾਂ

ਮੇਰੇ ਸੱਭ ਘੜੇ ਕੱਚੇ

ਮੈਂ ਉਮਰਾਂ ਤੋਂ ਤੈਰਦੀ

ਹੱਥ ਪੈਰ ਮਾਰਦੀ

ਅੰਤ ਨੂਂੰ ਡੁਬ ਕੇ ਰਹਿੰਦੀ

ਮੈਂ ਇੱਕ ਕਸ਼ਤੀ ਹਾਂ

ਅਜ਼ਲਾਂ ਤੋਂ ਵਹਿੰਦੀ

ਨਾ ਕਦੇ ਕਿਨਾਰਾ ਮਿਲਿਆ

ਨਾ ਉਮਰਾਂ ਦਾ ਮੁਸਾਫਿਰ

ਕਿਨਾਰਿਆਂ ਨਾਲ ਟਕਰਾ ਕੇ ਵੀ

ਸੱਖਣੀ ਰੁੜਦੀ ਰਹਿੰਦੀ©

7 thoughts on “ਮੈਂ ਦਿਲ ਹਾਂ, ਨਿਰਾ ਦਿਲ

Leave a comment