ਨਹਿਰ ਦੇ ਕੰਢੇ

ਤੂੰ ਸਾਰੀ ਉਮਰ ਕਿਵੇਂ ਮੈਨੂੰ ਨਜ਼ਰ ਅੰਦਾਜ਼ ਕਰੇਂਗਾ

ਮੈਨੂੰ ਉਮੀਦ ਹੈ

ਇੱਕ ਦਿਨ ਤੂੰ ਮੇਰੇ ਨਾਂ ਚਿਠੀ ਲਿਖੇਂਗਾ

ਪਰ ਉਦੋਂ ਤੇਰੇ ਕੋਲ਼ ਮੇਰਾ ਸਿਰਨਾਵਾਂ ਨੀ ਹੋਣਾ

ਤੜਪ ਕੀ ਐ ?

ਕਸਕ ਕੀ ਐ ?

ਇਹ ਤੈਨੂਂੰ ਉਦੋਂ ਪਤਾ ਲੱਗੇਗਾ

ਤੂੰ ਮੈਨੂੰ ਦੱਸਣਾ ਚਾਹੇਂਗਾ ਕਿ ਵੇਖ

ਤੂੰ ਜੋ ਅੱਖਾਂ ਭਰ ਭਰ ਕੇ

ਹੌਕੇ ਲੈ ਲੈ ਕੇ ਮੈਨੂੰ ਵਾਸਤੇ ਪਾਉਂਦੀ ਰਹੀ

ਮੈਨੂੰ ਓਹਨਾ ਦੀ ਅੱਜ ਸਮਝ ਆ ਗਈ ਹੈ

ਪਰ ਫ਼ਿਰ ਤੂੰ ਕੀਹਨੂ ਦੱਸੇਂਗਾ

ਮੇਰਾ ਸਿਰਨਾਵਾਂ ਤਾਂ ਤੂੰ ਗੁਆ ਬੈਠੇਂਗਾ

ਜਿਹਨਾ ਨੂਂੰ ਸੁਣਨ ਲਈ

ਤੇਰੇ ਹੱਥਾਂ ਨਾਲ਼ ਲਿਖੀਆਂ

ਜਿਹੜੀਆਂ ਚਿਠੀਆਂ ਨੂਂੰ ਪੜਨ ਲਈ

ਮੈਂ ਤਰਲੇ ਕਰਦੀ ਰਹੀ

ਫ਼ਿਰ ਤੂੰ ਕਿਸ ਨੂਂੰ ਸੁਣਾਏਂਗਾ

ਆਪਣੇ ਦਿਲ ਦੀ ਗੱਲ ਕਿਸੇ ਨੂਂੰ ਨਾ ਦੱਸ ਸਕਣ

ਤੇ ਕਈ ਵਾਰ ਦੱਸ ਕੇ ਵੀ ਅਗਲੇ ਦੇ ਨਾ ਸੁਣਨ

ਤੇ ਕਈ ਵਾਰ ਚੀਖ਼ ਚੀਖ਼ ਕੇ ਸਮਝਾਉਣ ਤੇ ਵੀ

ਅਗਲੇ ਦੇ ਨਾ ਸਮਝਣ ਦਾ ਜੋ ਦਰਦ ਹੈ

ੳਹ ਮੈਂ ਜਾਣਦੀ ਹਾਂ

ਤੇ ਜਿਸ ਨੂਂੰ ਪਿਆਰ ਕੀਤਾ ਹੋਵੇ

ਉਸ ਨੂਂੰ ਇੰਝ ਤੜਫਾਉਣਾ ਤਾਂ ਠੀਕ ਨਹੀਂ

ਇਸ ਕਰਕੇ ਤੇਰੀ ਤੜਪ ਦਾ ਵੀ ਖ਼ਿਆਲ ਰੱਖ ਰਹੀ ਹਾਂ

ਇਸ ਤੋਂ ਪਹਿਲਾਂ ਕਿ ਤੂੰ  ਆਪਣੀ ਦੁਨੀਆਦਾਰੀ ਚ

ਮੇਰਾ ਸਿਰਨਾਵਾਂ ਗੁਆ ਦੇਵੇਂ

ਮੈਂ ਤੇਰੀ ਤੜਪ ਦਾ ਸਮਾਨ ਕਰ ਦਿਆਂ

ਬੇ ਵਕਤ ਮੈਨੂੰ ਲਿਖੀਆਂ ਚਿਠੀਆਂ ਲੈ ਕੇ

ਕਿਸੇ ਨਹਿਰ ਦੇ ਕੰਡੇ ਚਲਾ ਜਾਵੀਂ

ਵੱਗਦੀ ਨਹਿਰ ਦੇ ਕੂਲ਼ੇ ਪਾਣੀਆਂ ਨੂਂੰ ਤੱਕਦਾ

ਨਹਿਰ ਦੇ ਘਾਹ ਲੱਤੇ ਕੰਡੇ ਤੇ ਬਹਿ ਕੇ

ਮੈਨੂੰ ਸੋਚੀਂ

ਤੇ ਆਪਣੇ ਮਿਹਨਤੀ ਹੱਥਾਂ ਨਾਲ਼ ਲਿਖੀਆਂ

ਮੇਰੇ ਨਾਂ ਦੀਆਂ ਚਿਠੀਆਂ

ਵਗਦੇ ਪਾਣੀਆਂ ਨੂਂੰ ਸੁਨਾਵੀਂ

ਨਹਿਰ ਦੇ ਕੰਡੇ

ਕਿਸੇ ਅਜ਼ਲਾਂ ਤੋਂ ਉੱਗੇ ਦਰਖ਼ਤ

ਦੀ ਛਾਂਵੇਂ ਬਹਿ ਕੇ

ਦਰਖ਼ਤ ਦੇ ਸਰ ਸਰ ਕਰਦੇ

ਪੱਤਿਆਂ ਨੂਂੰ ਸੁਣਾਵੀਂ

ਨਹਿਰ ਦੇ ਵਗਦੇ ਠੰਢੇ ਪਾਣੀਆਂ ਨੂਂੰ

ਆਪਣਾ ਹੱਥ ਲਾ ਦੇਵੀਂ

ਤੇਰੇ ਹੱਥਾਂ ਦੀ ਛੋਹ ਕੀ ਪਤਾ

ਉਮਰਾਂ ਤੋਂ ਪਰੇ

ਦੁਨੀਆਂ ਤੋਂ ਪਰੇ

ਝੂਠੀ ਸਭਿਅਤਾ

ਗਲ਼ ਘੁਟੱਦੀਆਂ ਜ਼ਮਾਨੇ ਦੀਆਂ ਕਦਰਾਂ ਕੀਮਤਾਂ ਤੋਂ ਪਰੇ

ਲਹੂ ਲੁਹਾਣ ਕਰਦੀਆਂ ਰੀਤਾਂ ਤੋਂ ਪਰੇ

ਵਕਤ ਤੋਂ ਪਰੇ

ਕਿਤੇ ਮੇਰੇ ਹੰਝੂਆਂ ਦਾ ਸਿਰਨਾਵਾਂ ਲੱਭ ਲਵੇ

ਇਹ ਹੋ ਸਕਦਾ ਹੈ

ਤੇ ਇਹ ਹੋਵੇਗਾ

ਪਰ ਮੈਨੂੰ ਡਰ ਹੈ

ਕੀ ਮੈਂ ਤੇਰੀ ਆਵਾਜ਼ ਤੋਂ ਵਾਂਝੀ ਰਹਿ ਜਾਵਾਂਗੀ

ਓਹ ਆਵਾਜ਼ ਜੋ ਸਿਰਫ਼ ਤੇਰੀ ਹੈ

ੳਹ ਹੁਁਗਾਰਾ ਜੋ ਸਿਰਫ਼ ਤੂੰ ਭਰ ਸਕਦਾ ਹੈਂ

ਓਹ ਕੰਬਣੀ ਜਿਹੜੀ ਸਿਰਫ਼ ਤੇਰੇ ਬੋਲਾਂ ਨੂਁ ਸੁਣ ਕੇ ਛਿੜਦੀ ਹੈ

ਤੇ ਮੈਨੂਂੰ ਡਰ ਹੈ

ਕਿ ਤੂੰ ਮੇਰੀ ਆਵਾਜ਼ ਤੋਂ ਵਾਂਝਾ ਰਹਿ ਜਾਵੇਂਗਾ

ਓਹ ਆਵਾਜ਼ ਜਿਹੜੀ ਤੈਨੂਂੰ ਦੁਨੀਆਂ ਦੀ ਆਵਾਜ਼ ਵਿਚ

ਸੁਣਨੋਂ ਹੱਟ ਗਈ ਹੈ

ਓਹ ਆਵਾਜ਼ ਜਿਹੜੀ ਤੈਨੂਂੰ ਜਿਸਮਾਂ ਦੇ ਸਾਹਮਣੇ ਰੌਲ਼ਾ ਲੱਗਦੀ ਐ

ਮੈਨੂੰ ਡਰ ਹੈ ਕਿ ਤੂੰ ਮੇਰੀ ਇਸ ਆਵਾਜ਼ ਨੂਂੰ ਤਰਸੇਂਗਾ

ਮੇਰੇ ਹਉਕੇ ਹਟਕੋਰਿਆਂ ਨੂਂੰ

ਰੁਕ ਰੁਕ ਕੇ ਆਉਂਦੇ ਸਾਹਾਂ ਦੇ ਤਰਲੇ ਨੂਂੰ

ਤੂੰ ਲਭੇਂਗਾ

ਪਰ ਫ਼ਿਰ ੳਹ ਤੈਨੂਂੰ ਕਿਥੇ ਲੱਭਣਗੇ

ਮੈਂ ਦੱਸਦੀ ਹਾਂ

ਤੂੰ ਕਿਸੇ ਕੱਚੀ ਨਹਿਰ ਦੇ ਕੰਢੇ ਤੁਰਦਾ  ਜਾਵੀਂ

ਜਿਥੇ ਪਾਣੀ ਦਾ ਵਹਾ ਥੋੜਾ ਤੇਜ਼ ਹੋਵੇ

ਉੱਥੇ ਬਹਿ ਜਾਈਂ

ਜ਼ੋਰ ਨਾਲ਼ ਆਉਂਦੇ ਪਾਣੀ ਦੀਆਂ ਛੱਲਾਂ ਵਿਁਚ

ਮੇਰਾ ਹਉਕੇ ਹਟਕੋਰੇ ਖਾਂਦਾ

ਮਿਨਤਾਂ ਤਰਲੇ ਕਰਦਾ

ਚਿਹਰਾ ਦਿਸ ਪਵੇਗਾ

ਧਿਆਨ ਨਾਲ਼ ਦੇਖੀਂ

ਕੰਨ ਲਾ ਕੇ ਸੁਣੀ

ਹੱਥ ਨਾਲ਼ ਛੂਹਣਾ ਚਾਹੇਂਗਾ

ਪਰ ਹੱਥ ਣਾ ਲਾਵੀਂ

ਅਕਸਰ ਇਸ ਤਰਾਂ ਹੁਂੰਦਾ ਐ

 ਕਿ ਜਿਸ ਨੂਂੰ ਤਰਸਦੇ ਹੋਈਏ

ਓਹਨੂ ਵੇਖ ਕੇ, ਓਹਦੀ ਛੋਹ ਨਾਲ਼

ਹਉਕੇ ਉੱਚੇ ਹੋ ਜਾਂਦੇ ਨੇ

ਸਬਰਾਂ ਦਾ ਬੰਨ ਟੁਟ ਜਾਂਦਾ ਹੈ

ਪਰ ਜੇ ਪੋਲੇ ਜਿਹੇ ਆਪਣੇ ਹੱਥ ਨਾਲ਼ ਛੂਹ ਲਵੇਂ

ਤਾਂ ਤੇਰਾ ਸ਼ੁਕਰਾਨਾ

ਮੇਰੀਆਂ ਗੱਲਾਂ ਤੇ ਤੇਰੇ ਹੱਥਾਂ ਦੀ ਛੋਹ

ਮੇਰੇ ਹੱਥਾਂ ਤੇ ਤੇਰੇ ਹੱਥਾਂ ਦੀ ਛੋਹ ਨੂਂੰ ਤਰਸ ਕੇ ਗੁਜ਼ਰ ਚੁਕੀ “ਮੈਂ” ਨੂਂੰ

ਸ਼ਾਇਦ ਤੇਰੇ ਹੱਥਾਂ ਨਾਲ਼ ਛੂਹੇ ਪਾਣੀਆਂ ਦੀ ਛੋਹ ਮਿਲ ਜਾਏ

ਮੈਨੂੰ ਚੇਤੇ ਕਰੀਂ

ਜੇ ਮੇਰੇ ਨਾਲ਼ ਤੁਰਨਾ ਚਾਹੇਂ

ਤਾਂ ਕਿਸ ਕੱਚੀ ਨਹਿਰ ਦੇ ਵਗਦੇ ਪਾਣੀਆਂ ਨਾਲ਼ ਤੁਰ ਲਵੀਂ

ਕਮਾਦ ਵਿਚੋਂ ਕੋਈ ਗੰਨਾ ਭੰਨ ਲਵੀਂ

ਗੰਨਾ ਚੂਪਦਾ ਮੇਰੇ ਨਾਲ਼ ਕੋਈ ਗੱਲ ਕਰ ਲਵੀਂ

ਤੇਰੇ ਬੋਲ ਹਵਾ ਚ ਰਲ਼ ਕੇ

ਕੀ ਪਤਾ ਸਮੇਂ ਤੋਂ ਪਰੇ

ਮੈਨੂੰ ਆ ਕੇ ਤੇਰੀ ਗੱਲ ਸੁਣਾ ਜਾਣ

ਜੋ ਵੀਂ ਹੋਵੇ

ਮੈਨੂੰ ਲੱਭਦਾ ਕੋਈ ਨਹਿਰ ਲੱਭ ਲਵੀਂ

ਮੇਰੀਆਂ ਅਧੂਰੀਆਂ ਖਵਾਹਿਸ਼ਾਂ

ਓੱਥੇ ਹੀ ਕਿਤੇ ਨਹਿਰ ਦੇ ਕੰਢੇ ਤੇ

ਮੂੰਹ ਸੁਟੀ ਬੈਠੀਆਂ ਹੋਣਗੀਅਾਂ

ੳਹਨਾਂ ਨੂਂੰ ਹੱਥ ਦੇ ਕੇ ਖੜਾ ਕਰੀਂ

ਓਹਨਾ ਦੀਆਂ ਗਿਲੀਆਂ ਗੱਲਾਂ ਨੂਂੰ ਪੂਁਝੀਂ

ਓਹਨਾ ਦਾ ਹੱਥ ਫ਼ੜ

ਨਹਿਰ ਦੇ ਕੰਢੇ ਕੰਢੇ ਤੁਰ ਲਵੀਂ

ਮੈਂ ਤੈਨੂਂੰ ੳੱਥੇ ਹੀ ਮਿਲਾਂਗੀ

ਕਿਸੇ ਕੱਚੀ ਨਹਿਰ ਦੇ ਕੰਢੇ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s