ਤੇਰੀਆਂ ਯਾਦਾਂ

ਪਾਣੀ ਵਿਚ ਪਈ ਤੇਲ ਦੀ ਬੂਂੰਦ ਵਾਂਗ
ਨ ਰਲਦੀਆਂ ਨੇ, ਨਾ ਵੱਖ ਹੁੰਦੀਆਂ ਨੇ
ਤੇਰੀਆਂ ਯਾਦਾਂ ਤੈਰਦੀਆਂ ਰਹਿੰਦੀਆਂ ਨੇ
ਮੇਰੀਆਂ ਸੋਚਾਂ ਦੇ ਤਲ਼ ਉਤੇ
ਲੁਕੋਣਾ ਚਾਹਵਾਂ ਤਾਂ ਲੁਕਦੀਆਂ ਨਾਹੀਂ
ਡੁਬੋਣਾ ਚਾਹਾਂ ਤਾਂ ਡੁਬਦੀਆਂ ਨਾਹੀਂ
ਚਿਪਚਿਪੀਆਂ ਜਿਹੀਆਂ
ਹੰਝੂਆਂ ਨਾਲ਼ ਮਿਲ ਕੇ
ਟਕੋਰ ਕਰੀ ਜਾਂਦੀਆਂ ਨੇ ਦੁਖਦੇ ਦਿਲ਼ ਉਤੇ
ਕਿਥੋਂ ਤੁਰੀਆਂ
ਕਿਥੇ ਤੱਕ ਇਹ ਜਾਣਗੀਆਂ
ਕਿਂੰਨੇ ਤੂਫ਼ਾਨਾਂ ਚੋਂ ਲੰਘ ਕੇ ਆਈਆਂ
ਕਿਂੰਨੇ ਹੜ ਅਜੇ ਬਾਕੀ ਨੇ
ਮੱਥਾ ਭਨਾ ਬੈਠੀਆਂ ਨੇ
ਜ਼ਾਲਿਮ ਰੀਤਾਂ ਦੀ ਸਿਲ ਉੱਤੇ
ਇੱਕ ਅਪਾਹਿਜ, ਦੂਜਾ ਲਾਚਾਰ ਆਸ਼ਿਕ
ਇਕੋ ਨੇ ਪਰ ਨਾਂ ਨੇ ਵੱਖਰੇ
ਕਾਲੀਆਂ ਰਾਤਾਂ ਕਹਿਰਾਂ ਦੀ ਚੁਪੀ
ਕੌਣ ਜਾਗਦਾ ਅਮ੍ਰਿਤ ਵੇਲੇ ਤੱਕ
ਕੋਈ ਘੜਤਾਂ ਘੜਦਾ ਸਾਇੰਸਦਾਨ
ਮਜਬੂਰੀ ਦਾ ਮਾਰਿਆ ਕੋਈ ਪੜਾਕੂ
ਕੋਈ ਚੋਰ, ਯਾਰ ਜਾਂ ਕੋਈ ਡਾਕੂ
ਅਮ੍ਬਰਾਂ ਦੇ ਤਾਰੇ ਜਾਂ ਦਿਲ਼ ਟੁਟੇ

One thought on “ਤੇਰੀਆਂ ਯਾਦਾਂ

Leave a comment