ਦੁਸਹਿਰਾ

As Dussehra is round the corner, the childhood festivity memories have started to pour in…the children of economically weak but hard working farmers work with their parents in fields all through their growing years (not to be confused with child labor) and are often motivated by their equally hard working mothers with promises of small beautiful rewards which make them dream of simple pleasures of life…

ਛੱਲੀਆਂ ਚੋਂ ਘਾਹ ਕੱਡਦੀ
ਭੈਣ ਵੀਰ ਨੂੰ ਪੁਛੱਦੀ ਐ
ਕੀ ਬਣਾਉਣਾ ਅੱਜ ਮੱਮੀ ਨੇ
ਸਵਾਦ ਖਾਣੇ ਦੇ ਸੁਪਨੇ ਲੁਟਦੀ ਏ

ਮਾਂ ਕਹਿੰਦੀ ਸੀ ਕਿਆਰਾ ਨਿਬੜ ਗਿਆ
ਤਾਂ ਮੇਲਾ ਵਿਖਾ ਕੇ ਲਿਆਊਂਗੀ
ਸੋਹਣੇ ਕੱਪੜੇ ਪਾ ਕੇ ਹੋ ਜਾਓ ਤਿਆਰ
ਦੁਸਹਿਰਾ ਜੇ. ਸੀ. ਟੀ. ਵਿਚ ਦਿਖਾਊਂਗੀ
ਪੰਜ ਪੰਜ ਰੁਪਏ ਲੈ ਲਿਓ
ਕੁਲਫ਼ੀ ਆਪਣੇ ਕੋਲੋਂ ਖ਼ਿਲਾਊਂਗੀ

ਰਾਜਾ ਰਾਮ ਤੇ ਲੱਛਮਣ ਨੇ ਅੱਜ
ਸੋਹਣੀਆਂ ਪੌਸ਼ਾਕਾਂ ਪਾ ਕੇ ਆਉਣਾ
ਲੰਕਾ ਚ ਕੈਦ ਸੀਤਾ ਨੂੰ
ਰਾਵਣ ਕੋਲੋਂ ਛੁਡਾਉਣਾ

ਮਹਾਂਬਲੀ ਹਨੂਮਾਨ
ਜੋ ਸਾਰਿਆਂ ਨੂੰ ਚੰਗੇ ਲਗਦੇ ਨੇ
ਆਪਣੀ ਵਾਨਰ ਸੇਨਾ ਨੂੰ ਲੈ ਕੇ ਉਹਨਾ
ਸਿਆ ਰਾਮ ਦਾ ਨਾਹਰਾ ਲਾਉਣਾ

ਮੂਰਛਿਤ ਹੋਏ ਲਛਮਣ ਨੂੰ
ਜੇ ਕੋਈ ਹੋਸ਼ ਵਿਚ ਲਿਆ ਸਕਦਾ
ਤਾਂ ੳਹ ਹੈ ਇੱਕੋ ਹਨੂਮਾਨ
ਜਿਹਨਾ ਨੇ ਇੱਕ ਬੂਟੀ ਦੀ ਖ਼ਾਤਿਰ
ਪੂਰਾ ਪਹਾਡ਼ ਚੁੱਕ ਲਿਆਉਣਾ

ਰਾਵਣ, ਮੇਘਨਾਥ ਤੇ ਕੁੰਭਕਰਣ
ਤਿਨ ਭਰਾ ਸਨ ਬੜੇ ਅਵੱਲੇ
ਵਿਦਵਾਨ ਸਨ ਉੱਚ ਚੋਟੀ ਦੇ
ਤਾਕਤ ਵਿਚ ਸਨ ਹੋਏ ਝੱਲੇ
ਇੱਕੋ ਗੱਲ ਤੇ ਹਾਰਨਾ ਉਹਨਾ ਨੇ
ਹੰਕਾਰ ਨੇ ਕਰਨਾ ਥੱਲੇ

ਚੰਗਿਆਈਆਂ ਨੇ ਅੱਜ ਜਿਤ ਜਾਣਾ
ਬੁਰਾਈ ਦਾ ਅੰਤ ਹੋ ਜਾਣਾ
ਆਪਾਂ ਇਹੀ ਸਿਖਿਆ ਲੈ ਕੇ
ਅੱਜ ਮੁੜ ਆਪਣੇ ਘਰ ਆਉਣਾ

ਮੇਲੇ ਵਿਚ ਖਾਣੇ ਚਾਟ ਪਕੌੜੇ
ਗੋਲ ਗੱਪੇ ਤੇ ਖੋਆ ਮਲਾਈ
ਵੀਰ ਕਹਿੰਦਾ ਮੈਂ ਤਾਂ ਰਾਵਣ ਦੀ ਹੱਡੀ
ਲੈ ਕੇ ਹੀ ਘਰ ਨੂੰ ਆਉਣਾ
ਰਾਹ ਵਿਚ ਸੋਹਣੀਆਂ ਦੁਕਾਨਾਂ ਤੋਂ
ਨਗੋਜੇ ਤੇ ਬਾਜਾ ਲੈਣਾ
ਭੁਰ ਭੁਰਾ ਪਤੀਸਾ ਵੀ
ਬਚਦੇ ਪੈਸਿਆਂ ਦਾ ਪੁਆ ਲੈਣਾ

ਸੁਫਨੇ ਵੇਖਦਿਆਂ ਭੈਣ ਭਰਾ ਨੇ
ਗੁਡ ਲਿਆ ਛੱਲੀਆਂ ਦਾ ਕਿਆਰਾ
ਮਾਂ ਦੀ ਹੱਲਾ ਸ਼ੇਰੀ ਨੇ
ਕੰਮ ਨਬੇੜੇ ਦਿਤਾ ਝੱਟ ਸਾਰਾ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s